ਮੁੱਖ ਸਮੱਗਰੀ ’ਤੇ ਜਾਓ
ਅਮਨਪ੍ਰੀਤ ਕੌਰ ਰਾਏ
ਪਾहिEN
ਲੌਗ ਇਨਸੰਪਰਕ ਕਰੋ

ਮੀਨੂ

ਭਾਸ਼ਾ

ਲੌਗ ਇਨਪ੍ਰਬੰਧ+91 94170 22667

ਪੋਰਟਲ ਨੂੰ ਆਪਣੀ ਹੋਮ ਸਕ੍ਰੀਨ ’ਤੇ ਰੱਖੋ

ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।

  1. iPhone ਜਾਂ iPad ’ਤੇ ਇਹ ਪੰਨਾ Safari ਵਿੱਚ ਖੋਲ੍ਹੋ। Share ਦਬਾਓ, ਫਿਰ Add to Home Screen। ਜੇ Open as Web App ਦਿਸੇ ਤਾਂ ਚਾਲੂ ਰੱਖੋ ਅਤੇ Add ਦਬਾਓ।
  2. Android ’ਤੇ ਬ੍ਰਾਊਜ਼ਰ ਦਾ ਮੀਨੂ ਖੋਲ੍ਹੋ ਅਤੇ Install app ਜਾਂ Add to Home screen ਚੁਣੋ। ਕੰਪਿਊਟਰ ’ਤੇ ਐਡਰੈੱਸ ਬਾਰ ਵਿੱਚ ਇੰਸਟਾਲ ਆਈਕਨ ਦੇਖੋ। ਚੋਣਾਂ ਤੁਹਾਡੇ ਬ੍ਰਾਊਜ਼ਰ ’ਤੇ ਨਿਰਭਰ ਕਰਦੀਆਂ ਹਨ।

ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।

ਖ਼ਬਰਾਂ
ਅਪਡੇਟ

ਜਦੋਂ ਪੁਰਾਣੇ ਸਮਿਆਂ ਦੀਆਂ ਯਾਦਾਂ ਮੁੜ ਤਾਜ਼ਾ ਹੁੰਦੀਆਂ ਹਨ, ਤਾਂ ਮਾਹੌਲ ਹੀ ਕੁਝ ਹੋਰ ਹੁੰਦਾ ਹੈ।

ਕੱਲ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਸ਼ਮਸ਼ੇਰ ਸਿੰਘ ਰਾਏ ਜੀ ਸਾਬਕਾ ਵਿਧਾਇਕ ਨੂੰ ਮਿਲਣ ਲਈ ਉਨ੍ਹਾਂ ਦੇ ਪੁਰਾਣੇ ਸਾਥੀ ਪਹੁੰਚੇ। ਖਾਣੇ ਦੀ ਸਾਂਝ ਦੇ ਨਾਲ-ਨਾਲ ਪੁਰਾਣੀਆਂ ਯਾਦਾਂ, ਆਪਸੀ ਅਪਣੱਤ ਅਤੇ ਪਿਤਾ ਜੀ ਦੇ ਵਿਧਾਇਕ ਵਜੋਂ ਕੀਤੇ ਕੰਮਾਂ ਬਾਰੇ ਅਤੇ ਉਸ ਸਮੇ ੧੯੯੦ ਦੇ

ਜਦੋਂ ਪੁਰਾਣੇ ਸਮਿਆਂ ਦੀਆਂ ਯਾਦਾਂ ਮੁੜ ਤਾਜ਼ਾ ਹੁੰਦੀਆਂ ਹਨ, ਤਾਂ ਮਾਹੌਲ ਹੀ ਕੁਝ ਹੋਰ ਹੁੰਦਾ ਹੈ।

ਕੱਲ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਸ਼ਮਸ਼ੇਰ ਸਿੰਘ ਰਾਏ ਜੀ ਸਾਬਕਾ ਵਿਧਾਇਕ ਨੂੰ ਮਿਲਣ ਲਈ ਉਨ੍ਹਾਂ ਦੇ ਪੁਰਾਣੇ ਸਾਥੀ ਪਹੁੰਚੇ। ਖਾਣੇ ਦੀ ਸਾਂਝ ਦੇ ਨਾਲ-ਨਾਲ ਪੁਰਾਣੀਆਂ ਯਾਦਾਂ, ਆਪਸੀ ਅਪਣੱਤ ਅਤੇ ਪਿਤਾ ਜੀ ਦੇ ਵਿਧਾਇਕ ਵਜੋਂ ਕੀਤੇ ਕੰਮਾਂ ਬਾਰੇ ਅਤੇ ਉਸ ਸਮੇ ੧੯੯੦ ਦੇ ਔਖੇ ਹਾਲਾਤਾਂ ਵਿੱਚ ਵੀ ਹਲਕੇ ਨੂੰ ਹੌਂਸਲੇ ਨਾਲ ਸੰਭਾਲਣ ਬਾਰੇ ਲੰਮਾ ਸਮਾਂ ਵਿਚਾਰ-ਚਰਚਾ ਹੁੰਦੀ ਰਹੀ।

ਇਸ ਦੌਰਾਨ ਇਲਾਕੇ ਦੇ ਮੋਹਤਬਰਾਂ ਤੋਂ ਪਿਤਾ ਜੀ ਵੱਲੋਂ ਹਲਕੇ ਵਿੱਚ ਕਰਵਾਏ ਵਿਕਾਸ ਕਾਰਜਾਂ, ਲੋਕਾਂ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਬਿਨਾਂ ਕਿਸੇ ਦਬਾਅ ਦੇ, ਬੇਧੜਕ ਤੇ ਇਮਾਨਦਾਰੀ ਨਾਲ ਲਏ ਗਏ ਦ੍ਰਿੜ੍ਹ ਫ਼ੈਸਲਿਆਂ ਬਾਰੇ ਜਾਣਨ ਦਾ ਮੌਕਾ ਮਿਲਿਆ।

ਇਹ ਗੱਲ ਮਨ ਨੂੰ ਮਾਣ ਨਾਲ ਭਰ ਦਿੰਦੀ ਹੈ ਕਿ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੇ ਦਿਲਾਂ ਵਿੱਚ ਪਿਤਾ ਜੀ ਪ੍ਰਤੀ ਉਹੀ ਸਤਿਕਾਰ, ਪਿਆਰ ਅਤੇ ਅਪਣੱਤ ਕਾਇਮ ਹੈ। ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਲੋਕਾਂ ਲਈ ਇਮਾਨਦਾਰੀ ਨਾਲ ਕੀਤੇ ਕੰਮ ਅਤੇ ਨਿਭਾਏ ਰਿਸ਼ਤੇ ਹਮੇਸ਼ਾ ਯਾਦ ਰੱਖੇ ਜਾਂਦੇ ਹਨ।

ਮੇਰੇ ਲਈ ਇਹ ਸਿਰਫ਼ ਪੁਰਾਣੀਆਂ ਯਾਦਾਂ ਨਹੀਂ, ਸਗੋਂ ਆਪਣੇ ਪਿਤਾ ਜੀ ਦੀ ਵਿਰਾਸਤ, ਉਨ੍ਹਾਂ ਦੇ ਸਿਧਾਂਤਾਂ ਅਤੇ ਲੋਕ ਸੇਵਾ ਦੇ ਜਜ਼ਬੇ ਨੂੰ ਨੇੜਿਓਂ ਸਮਝਣ ਦਾ ਇੱਕ ਅਨਮੋਲ ਅਹਿਸਾਸ ਹੈ।

🙏 ਮੇਰੀ ਵਿਰਾਸਤ ਹੀ ਮੇਰੀ ਤਾਕਤ ਹੈ।

#ChamkaurSahib

BJP Punjab Bharatiya Janata Party (BJP) Narendra Modi Amit Shah Kewal Singh Dhillon Manthri Srinivasulu Dr. Alka Gurjar Satish Poonia Nitin Nabin

ਅਸਲ ਪੋਸਟ ਫੇਸਬੁੱਕ ’ਤੇ ਵੇਖੋ