“ਪੰਜਾਬ ਦੀਆਂ ਧੀਆਂ-ਭੈਣਾਂ ਦਾ ਸਤਿਕਾਰ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸਾਡੇ ਆਗੂਆਂ ਦੇ ਵਿਹਾਰ ਵਿੱਚ ਵੀ ਨਜ਼ਰ ਆਉਣਾ
“ਪੰਜਾਬ ਦੀਆਂ ਧੀਆਂ-ਭੈਣਾਂ ਦਾ ਸਤਿਕਾਰ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸਾਡੇ ਆਗੂਆਂ ਦੇ ਵਿਹਾਰ ਵਿੱਚ ਵੀ ਨਜ਼ਰ ਆਉਣਾ ਚਾਹੀਦਾ ਹੈ” ਸ਼੍ਰੀ ਚਮਕੌਰ ਸਾਹਿਬ ਬਲਾਕ ਮੋਰਿੰਡਾ ਵਿਖੇ Aam Aadmi Party - Punjab ਦੁਆਰਾ “ਸਖੀ ਸਮਾਗਮ “ ਦੌਰਾਨ ਇਕ ਭ

“ਪੰਜਾਬ ਦੀਆਂ ਧੀਆਂ-ਭੈਣਾਂ ਦਾ ਸਤਿਕਾਰ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸਾਡੇ ਆਗੂਆਂ ਦੇ ਵਿਹਾਰ ਵਿੱਚ ਵੀ ਨਜ਼ਰ ਆਉਣਾ ਚਾਹੀਦਾ ਹੈ”
ਸ਼੍ਰੀ ਚਮਕੌਰ ਸਾਹਿਬ ਬਲਾਕ ਮੋਰਿੰਡਾ ਵਿਖੇ Aam Aadmi Party - Punjab ਦੁਆਰਾ “ਸਖੀ ਸਮਾਗਮ “ ਦੌਰਾਨ ਇਕ ਭੈਣ ਦੁਆਰਾ ਨਿਰਪੱਖ ਤੌਰ ਤੇ ਭੈਣਾਂ ਨਾਲ ਹੋਇਆ ਇਹ ਵਿਹਾਰ ਆਪ ਮੁਹਾਰੇ ਦਸਿਆ ਗਿਆ ।
ਜਦੋਂ ਸਿਆਸੀ ਮੰਚਾਂ ਤੋਂ ਔਰਤਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਤਾਂ ਇਹ ਵੀ ਜ਼ਰੂਰੀ ਹੈ ਕਿ ਔਰਤਾਂ ਦੀ ਆਵਾਜ਼ ਨੂੰ ਸੁਣਿਆ ਜਾਵੇ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਮਰਿਆਦਾ ਤੇ ਜ਼ਿੰਮੇਵਾਰੀ ਨਾਲ ਦਿੱਤਾ ਜਾਵੇ।
ਕਿਸੇ ਵੀ ਔਰਤ ਦੀ ਗੱਲ ਨੂੰ ਅਣਗੌਲਿਆ ਕਰਨਾ ਜਾਂ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਸਹੀ ਨਹੀਂ। ਸਿਆਸਤ ਵਿੱਚ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਔਰਤਾਂ ਦੇ ਸਵੈਮਾਣ ਨਾਲ ਸਮਝੌਤਾ ਕਦੇ ਨਹੀਂ ਹੋਣਾ ਚਾਹੀਦਾ।
ਮੇਰਾ ਮੰਨਣਾ ਹੈ ਕਿ ਪੰਜਾਬ ਦੀ ਹਰ ਧੀ ਅਤੇ ਭੈਣ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ। ਸਾਡਾ ਵਿਰਸਾ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ, ਨਾ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ।
ਔਰਤ ਦਾ ਸਨਮਾਨ ਕੋਈ ਅਹਿਸਾਨ ਨਹੀਂ, ਸਗੋਂ ਉਸ ਦਾ ਹੱਕ ਹੈ।
#WomenRespect #ਪੰਜਾਬ #ਧੀਆਂਭੈਣਾਂਦਾਸਨਮਾਨ


