ਮੁੱਖ ਸਮੱਗਰੀ ’ਤੇ ਜਾਓ
ਅਮਨਪ੍ਰੀਤ ਕੌਰ ਰਾਏ
ਪਾहिEN
ਲੌਗ ਇਨਸੰਪਰਕ ਕਰੋ

ਮੀਨੂ

ਭਾਸ਼ਾ

ਲੌਗ ਇਨਪ੍ਰਬੰਧ+91 94170 22667

ਪੋਰਟਲ ਨੂੰ ਆਪਣੀ ਹੋਮ ਸਕ੍ਰੀਨ ’ਤੇ ਰੱਖੋ

ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।

  1. iPhone ਜਾਂ iPad ’ਤੇ ਇਹ ਪੰਨਾ Safari ਵਿੱਚ ਖੋਲ੍ਹੋ। Share ਦਬਾਓ, ਫਿਰ Add to Home Screen। ਜੇ Open as Web App ਦਿਸੇ ਤਾਂ ਚਾਲੂ ਰੱਖੋ ਅਤੇ Add ਦਬਾਓ।
  2. Android ’ਤੇ ਬ੍ਰਾਊਜ਼ਰ ਦਾ ਮੀਨੂ ਖੋਲ੍ਹੋ ਅਤੇ Install app ਜਾਂ Add to Home screen ਚੁਣੋ। ਕੰਪਿਊਟਰ ’ਤੇ ਐਡਰੈੱਸ ਬਾਰ ਵਿੱਚ ਇੰਸਟਾਲ ਆਈਕਨ ਦੇਖੋ। ਚੋਣਾਂ ਤੁਹਾਡੇ ਬ੍ਰਾਊਜ਼ਰ ’ਤੇ ਨਿਰਭਰ ਕਰਦੀਆਂ ਹਨ।

ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।

ਖ਼ਬਰਾਂ
ਅਪਡੇਟ

ਇਸ ਤੋਂ ਵੱਧ ਪੰਜਾਬ ਦੇ ਹਾਲਾਤ ਮਾੜੇ ਹੋਰ ਕੀ ਹੋ ਸਕਦੇ ਹਨ?

ਜ਼ਿਲ੍ਹਾ ਰੋਪੜ, ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਈ ਇਹ ਘਟਨਾ ਰੂਹ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇੱਕ ਭਰਾ ਦੀ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ। ਦੂਜਾ ਸਕਾ ਭਰਾ ਆਪਣੇ ਵੱਡੇ ਭਰਾ ਦਾ ਸਸਕਾਰ ਕਰਕੇ ਘਰ ਵਾਪਸ ਵੀ ਨਹੀਂ ਪਹੁੰਚਿਆ ਅਤੇ ਮੁੜ ਨਸ਼ਾ ਕਰਨ ਚਲਾ ਗਿਆ। ਅ

ਜ਼ਿਲ੍ਹਾ ਰੋਪੜ, ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਈ ਇਹ ਘਟਨਾ ਰੂਹ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇੱਕ ਭਰਾ ਦੀ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ। ਦੂਜਾ ਸਕਾ ਭਰਾ ਆਪਣੇ ਵੱਡੇ ਭਰਾ ਦਾ ਸਸਕਾਰ ਕਰਕੇ ਘਰ ਵਾਪਸ ਵੀ ਨਹੀਂ ਪਹੁੰਚਿਆ ਅਤੇ ਮੁੜ ਨਸ਼ਾ ਕਰਨ ਚਲਾ ਗਿਆ। ਅੱਜ ਉਹੀ ਭਰਾ ਘਰ ਵਿੱਚ ਬੇਹੋਸ਼ ਪਿਆ ਹੈ।

ਇਹ ਸਿਰਫ਼ ਇੱਕ ਪਰਿਵਾਰ ਦੀ ਤ੍ਰਾਸਦੀ ਨਹੀਂ, ਇਹ ਪੰਜਾਬ ਦੀ ਉਸ ਭਿਆਨਕ ਹਕੀਕਤ ਦੀ ਤਸਵੀਰ ਹੈ ਜਿਸਨੂੰ ਸਰਕਾਰਾਂ ਦੇ ਦਾਅਵੇ ਅਤੇ ਇਸ਼ਤਿਹਾਰ ਢੱਕ ਨਹੀਂ ਸਕਦੇ।

ਸਵਾਲ ਇਹ ਹੈ ਕਿ ਨਸ਼ਿਆਂ ਵਿਰੁੱਧ ਸਰਕਾਰਾਂ ਦਾ ਅਖੌਤੀ “ਯੁੱਧ” ਆਖ਼ਿਰ ਕਿੱਥੋਂ ਤੱਕ ਪਹੁੰਚਿਆ ਹੈ?

ਜੇ ਇੱਕ ਭਰਾ ਦਾ ਸਸਕਾਰ ਕਰਨ ਵਾਲਾ ਦੂਜਾ ਭਰਾ ਉਸੇ ਦਿਨ ਨਸ਼ੇ ਦੀ ਗ੍ਰਿਫ਼ਤ ਵਿੱਚ ਮੁੜ ਚਲਾ ਜਾਂਦਾ ਹੈ, ਤਾਂ ਫਿਰ ਇਹ ਕਿਹੋ ਜਿਹਾ ਨਸ਼ਾ ਮੁਕਤ ਪੰਜਾਬ ਹੈ?

ਸਿਰਫ਼ ਚਾਹ, ਸਮੋਸੇ ਤੇ ਬਰਫ਼ੀ ਵਰਤਾ ਕੇ ਲੋਕ ਇਕੱਠੇ ਕਰਨਾ, ਫੋਟੋਆਂ ਖਿਚਵਾਉਣਾ ਅਤੇ “ਸਤਿ ਸ੍ਰੀ ਅਕਾਲ” ਕਹਿ ਕੇ ਵਾਪਸ ਚਲੇ ਜਾਣਾ ਨਸ਼ਿਆਂ ਵਿਰੁੱਧ ਜੰਗ ਨਹੀਂ ਹੈ।

ਨਸ਼ਿਆਂ ਵਿਰੁੱਧ ਅਸਲ ਜੰਗ ਤਾਂ ਉਦੋਂ ਹੋਵੇਗੀ ਜਦੋਂ ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਵੇਗੀ, ਨੌਜਵਾਨਾਂ ਨੂੰ ਸਮੇਂ ਸਿਰ ਇਲਾਜ ਅਤੇ ਪੁਨਰਵਾਸ ਮਿਲੇਗਾ ਅਤੇ ਹਰ ਪਿੰਡ ਦੇ ਪਰਿਵਾਰ ਨੂੰ ਸਰਕਾਰ ਦੀ ਮਦਦ ਮਹਿਸੂਸ ਹੋਵੇਗੀ।

ਪੰਜਾਬ ਨੂੰ ਫੋਟੋ ਸੈਸ਼ਨਾਂ ਦੀ ਨਹੀਂ, ਨਤੀਜਿਆਂ ਦੀ ਲੋੜ ਹੈ।

ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਹੋ ਰਿਹਾ ਇਹ ਖਿਲਵਾੜ ਹੁਣ ਬੰਦ ਹੋਣਾ ਚਾਹੀਦਾ ਹੈ।

ਇਹ ਮਾਣਕਮਾਜਰਾ ਦੀ ਘਟਨਾ ਹੈ—ਪਰ ਸਵਾਲ ਪੂਰੇ ਪੰਜਾਬ ਤੋਂ ਹੈ:

ਆਖ਼ਿਰ ਹੋਰ ਕਿੰਨੇ ਘਰ ਉੱਜੜਨ ਤੋਂ ਬਾਅਦ ਸਰਕਾਰਾਂ ਜਾਗਣਗੀਆਂ?

ਅਸਲ ਪੋਸਟ ਫੇਸਬੁੱਕ ’ਤੇ ਵੇਖੋ