ਮਿਸਾਲੀ ਕ੍ਰਾਂਤੀਕਾਰੀ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਕੋਟਿ-ਕੋਟਿ ਨਮਨ। 🙏
ਉਨ੍ਹਾਂ ਦੀ ਬਹਾਦਰੀ, ਨਿਡਰਤਾ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੇ ਅਣਗਿਣਤ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਿਤ ਕੀਤਾ। ਦੇਸ਼ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਅਮਰ ਯੋਗਦਾਨ ਲਈ ਸਦਾ ਰਿਣੀ ਰਹੇਗਾ। ਮੇਰੇ ਲਈ ਇਹ ਮਾਣ ਅਤੇ ਸੁਭਾਗ ਦੀ ਗੱਲ ਹੈ ਕਿ

ਉਨ੍ਹਾਂ ਦੀ ਬਹਾਦਰੀ, ਨਿਡਰਤਾ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੇ ਅਣਗਿਣਤ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਿਤ ਕੀਤਾ। ਦੇਸ਼ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਅਮਰ ਯੋਗਦਾਨ ਲਈ ਸਦਾ ਰਿਣੀ ਰਹੇਗਾ।
ਮੇਰੇ ਲਈ ਇਹ ਮਾਣ ਅਤੇ ਸੁਭਾਗ ਦੀ ਗੱਲ ਹੈ ਕਿ ਮੇਰਾ ਜਨਮ ਦਿਨ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜਨਮ ਮਿਤੀ ਨਾਲ ਆਉਂਦਾ ਹੈ। ਉਨ੍ਹਾਂ ਦੀ ਨਿਡਰਤਾ, ਦਲੇਰੀ ਅਤੇ ਸੱਚ ਲਈ ਡਟ ਕੇ ਖੜ੍ਹਨ ਦੀ ਭਾਵਨਾ ਮੇਰੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੀ ਹੈ। ਜੀਵਨ ਵਿੱਚ ਕਦੇ ਵੀ ਡਰ ਕੇ ਝੁਕਣ ਦੀ ਬਜਾਏ, ਸੱਚ ਅਤੇ ਸਹੀ ਦੇ ਪੱਖ ਵਿੱਚ ਦ੍ਰਿੜਤਾ ਨਾਲ ਖੜ੍ਹੇ ਰਹਿਣ ਦਾ ਸੰਕਲਪ ਉਨ੍ਹਾਂ ਦੀ ਸੋਚ ਤੋਂ ਹੀ ਪ੍ਰੇਰਿਤ ਹੈ। 🙏
ਸ਼ਹੀਦਾਂ ਦੀ ਸੋਚ ਨੂੰ ਸਲਾਮ, ਉਨ੍ਹਾਂ ਦੀ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ। 🇮🇳
#ShaheedBhagatSingh #BhagatSinghJayanti #ਸ਼ਹੀਦਏਆਜ਼ਮ #ਭਗਤਸਿੰਘ


